ਆਨਲਾਈਨ ਕਮਰਾ ਬੁਕਿੰਗ ਸਬੰਧੀ ਜਰੂਰੀ ਨਿਯਮ :-
1) ਬੁਕਿੰਗ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕਮਰੇ ਵਾਸਤੇ ਕੇਵਲ ਤੇ ਕੇਵਲ ਪਰਿਵਾਰ ਵਾਲੇ ਜਾਂ ਸੀਨੀਅਰ ਸਿਟੀਜ਼ਨ ਹੀ ਬੁਕਿੰਗ ਕਰ ਸਕਦੇ ਹਨ ਅਤੇ ਆਪਸੀ ਰਿਲੇਸ਼ਨ ਦੇ ਆਈ.ਡੀ. ਪਰੂਫ ਜੋ ਆਪਸ ਵਿਚ ਮੈਚ ਕਰਦੇ ਹੋਣ ਲੈ ਕੇ ਆਉਣੇ ਜ਼ਰੂਰੀ ਹਨ। ਇਕੱਲੇ ਨੋਜਵਾਨ ਲੜਕੇ, ਲੜਕੀਆਂ ਆਂਨਲਾਈਨ ਕਮਰਾ ਨਾ ਬੁੱਕ ਕਰਨ ਪਰ ਜੇਕਰ ਕੋਈ ਅਜਿਹੀ ਬੁਕਿੰਗ ਕਰਦਾ ਹੈ ਤਾਂ ਉਸਨੂੰ ਕਮਰਾ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਕਿਰਾਇਆ ਵਾਪਿਸ ਕੀਤਾ ਜਾਵੇਗਾ।
2) ਇਕ ਪਰਿਵਾਰ ਵਲੋਂ ਕਮਰਾ ਵੱਧ ਤੋਂ ਵੱਧ ਦੋ ਰਾਤਾ ਲਈ ਹੀ ਬੁੱਕ ਕੀਤਾ ਜਾ ਸਕੇਗਾ, ਕਿਸੇ ਕਿਸਮ ਦੀ ਐਕਸਟੈਸ਼ਨ (ਆਨਲਈਨ ਜਾਂ ਆਫਲਾਈਨ) ਨਹੀਂ ਦਿੱਤੀ ਜਾਵੇਗੀ।
3) ਸ਼ਰਧਾਲੂਆਂ ਵਲੋਂ ਆਨਲਾਈਨ ਕਮਰਾ ਬੁੱਕ ਕਰਨ ਸਮੇਂ ਆਪਣਾ ਸ਼ਨਾਖਤੀ ਦਸਤਾਵੇਜ਼ (ਆਧਾਰ ਕਾਰਡ, ਪਾਸਪੋਰਟ ਜਾਂ ਵੋਟਰ ਕਾਰਡ) ਇੰਟਰਨੈੱਟ ਰਾਹੀ ਅਪਲੋਡ ਕਰਨਾ ਲਾਜ਼ਮੀ ਹੈ। ਅਪਲੋਡ ਕੀਤਾ ਗਿਆ ਅਸਲ ਪਰੂਫ ਹੀ ਨਾਲ ਲੈ ਕੇ ਆਉਣਾ ਲਾਜ਼ਮੀ ਹੋਣਾ ਹੋਵੇਗਾ।
4) ਕਮਰਾ ਲੈਣ ਦਾ ਸਮਾਂ ਦੁਪਹਿਰ ੧.੦੦ ਵਜੇਂ ਦਾ ਹੋਵੇਗਾ ਅਤੇ ਕਮਰਾ ਛੱਡਣ ਦਾ ਸਮਾ ਸਵੇਰੇ ੧੨.੦੦ ਵਜੇ ਦਾ ਹੋਵੇਗਾ। ਲੇਟ ਕਮਰਾ ਛੱਡਣ ਤੇ ਅਗਲੇ ਪੂਰੇ ਦਿਨ ਦਾ ਕਿਰਾਇਆ ਕੱਟਿਆ ਜਾਵੇਗਾ।
5) ਸ਼ਰਧਾਲੂ ਵਲੋਂ ਕਮਰਾ ਬੁਕਿੰਗ ਦੀ ਨੀਯਤ ਤਾਰੀਖ ਤੋਂ 48 ਘੰਟੇ ਪਹਿਲਾਂ ਬੁਕਿੰਗ ਕੈਂਸਲ ਕਰਨ ਬਾਰੇ ਸਾਡੀ ਅਧਿਕਾਰਤ ਈ-ਮੇਲ info@sgpc.net ਉੱਪਰ ਜਾਣਕਾਰੀ 48 ਘੰਟੇ ਦੇ ਸਮੇਂ ਤੋਂ ਪਹਿਲਾਂ ਭੇਜੀ ਜਾਣੀ ਲਾਜ਼ਮੀ ਹੋਵੇਗੀ, ਇਸ ਤੋਂ ਇਲਾਵਾ ਕਿਸੇ ਹੋਰ ਈ-ਮੇਲ ਉੱਪਰ ਕਮਰਾ ਕੈਂਸਲ ਕਰਨ ਬਾਰੇ ਕੋਈ ਜਾਣਕਾਰੀ/ਮੰਗ ਨਾ ਭੇਜੀ ਜਾਵੇ, ਅਜਿਹੀ ਕੋਈ ਵੀ ਈ-ਮੇਲ ਸਵੀਕਾਰ ਨਹੀਂ ਕੀਤੀ ਜਾਵੇਗੀ। info@sgpc.net ‘ਤੇ ਈਮੇਲ ਭੇਜਣ ਤੋਂ ਬਾਅਦ ਉਸ ਬੁਕਿੰਗ ਦੀ ਰਕਮ ਵਿਚੋਂ 20% ਰਕਮ ਕੱਟਕੇ ਬਾਕੀ ਰਾਸ਼ੀ ਸ਼ਰਧਾਲੂ ਨੂੰ ਵਾਪਸ ਕੀਤੀ ਜਾਵੇਗੀ। ਬੁਕਿੰਗ ਦੀ ਤਾਰੀਖ ਵਿਚ ਕੋਈ ਬਦਲਾਅ ਵੀ ਨਹੀਂ ਹੋਵੇਗਾ।
ਧਿਆਨ ਦੇਣ ਯੋਗ ਜਰੂਰੀ ਗੱਲਾਂ:-
1) ਅਗਰ ਬੁਕਿੰਗ ਕਰਦੇ ਸਮੇਂ ਤੁਹਾਡੇ ਬੈਂਕ ਖਾਤੇ ਜਾਂ ਕਾਰਡ ਰਾਹੀਂ ਭੁਗਤਾਨ ਹੋ ਗਿਆ ਹੈ ਤਾਂ ਰਕਮ ਦਾ ਭੁਗਤਾਨ ਹੋਣ ਪਿਛੋਂ ਤੁਹਾਡੇ ਬੈਂਕ ਰਾਹੀਂ ਪੁਸ਼ਟੀ ਹੋਣ ਉਪਰੰਤ ਇਸ ਬਾਰੇ ਤੁਹਾਡੀ ਰਜਿਸਟਰ ਕੀਤੀ ਈ-ਮੇਲ ਉੱਪਰ ਦਫ਼ਤਰੀ ਕੰਮ-ਕਾਜ ਵਾਲੇ ਦੋ ਜਾਂ ਤਿੰਨ ਦਿਨਾਂ ਵਿਚ ਮੈਸੇਜ ਪਹੁੰਚ ਜਾਵੇਗਾ ਅਤੇ ਉਪਰ ਲਿਖੇ ਅਨੁਸਾਰ ਸਬੰਧਤ ਨੂੰ ਬੁਕਿੰਗ ਦੀ ਰਸੀਦ ਭੇਜ ਦਿੱਤੀ ਜਾਵੇਗੀ।
2) ਅਗਰ ਸ਼ਰਧਾਲੂ ਵੱਲੋਂ ਦੁਬਾਰਾ ਕਮਰਾ ਬੁਕਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਹਿਲਾਂ ਚੈੱਕ ਕੀਤਾ ਜਾਵੇ ਕਿ ਤੁਹਾਡੇ ਬੈਂਕ ਖਾਤੇ ਜਾਂ ਕਾਰਡ ਰਾਹੀਂ ਪਿਛਲੇ ਭੁਗਤਾਨ ਦੀ ਰਕਮ ਦਾ ਕੋਈ ਦੋਸ਼ ਤਾਂ ਨਹੀਂ ਹੈ। ਅਗਰ ਅਜਿਹਾ ਹੈ ਤਾਂ ਦੁਬਾਰਾ ਪੇਮੈਂਟ ਨਾ ਕੀਤੀ ਜਾਵੇ।
3) ਸਰਾਂ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਨਿਵਾਸ ਅਤੇ ਨਿਵਾਸ ਦੇ ਕਮਰਿਆਂ ਵਿਚ ਕਿਸੇ ਪ੍ਰਕਾਰ ਦਾ ਨਸ਼ਾ ਆਦਿ ਕਰਨਾ ਜਾਂ ਲਿਜਾਣਾ ਸਖ਼ਤ ਮਨ੍ਹਾ ਹੈ। ਜੇਕਰ ਕਮਰੇ ਵਿਚ ਕੋਈ ਵੀ ਯਾਤਰੂ ਨਸ਼ਾ ਕਰਦਾ ਪਾਇਆ ਗਿਆ ਤਾਂ ਉਸ ਕੋਲੋਂ ਉਸ ਸਮੇਂ ਹੀ ਕਮਰਾ ਖਾਲੀ ਕਰਵਾ ਲਿਆ ਜਾਵੇਗਾ।
ਕਿਸੇ ਪ੍ਰਕਾਰ ਦੀ ਵਧੇਰੇ ਜਾਣਕਾਰੀ ਲਈ info@sgpc.net (0183-2550060) 'ਤੇ ਈ-ਮੇਲ ਕਰ ਸਕਦੇ ਹੋ।
Important Rules Regarding Online Booking of a Room:-
1. While booking the room it should be kept in mind that families only will be given the room. Room will not be given to only boys and girls. If anyone makes such a booking he/she will not be given the room and booking amount will not be refunded.
2. A family can book the room for maximum 2 nights. No Extension (online/offline) will be given.
3. The person making online booking will have to upload his identity proof (Aadhar card/ Voter card/ Passport). The original proof will have to be brought along at the time of stay.
4. Check in time will be 1 PM (1300hrs) and Check out time at 12 noon (1200hrs). Full day’s rent will be deducted in case of late check out.
5. Pilgrims must be inform to the office by e-mail on our official email info@sgpc.net about the cancellation of the booking 48 hours prior the scheduled date of room booking. Except for info@sgpc.net, sending room cancellation request to any other e-mail will not be considered; no such e-mail will be accepted. After sending an email to info@sgpc.net, the remaining amount will be refunded to the devotee after deducting 20% of the booking amount. No change will be made in the date of booking.
Things to Remember
1. If payment is made from your bank account/card at the time of booking then a message will be sent at your registered e-mail. If within 2-3 working days after the confirmation of payment by the bank.
2. Before making a second attempt to book a room, verification about the payment regarding the first attempt should be done from the bank. If there is any fault with the payment then the second payment should not be made.
3. Keeping in view the sanctity of the Niwas, no intoxicants/drugs should be taken inside the Niwas. If anyone is found consuming intoxicants/drugs he will be evicted from the room immediately.
For more information contact: info@sgpc.net (0183-2550060)